ਛੋਟੇ-ਛੋਟੇ ਕੰਮ ਵੱਡਾ ਪ੍ਰਭਾਵ ਪਾਉਂਦੇ ਹਨ

Last updated: 1 August 2023
Share

ਅੱਜ ਹੀ ਆਪਣਾ ਛੋਟਾ ਜਿਹਾ ਕੰਮ ਚੁਣੋ

ਚਿਰ-ਟਿਕਾਊ ਭਵਿੱਖ ਬਣਾਉਣ ਦੀ ਗੱਲ ਆਉਣ 'ਤੇ ਛੋਟੀ ਤੋਂ ਛੋਟੀ ਤਬਦੀਲੀ ਵੀ ਵੱਡਾ ਪ੍ਰਭਾਵ ਪਾ ਸਕਦੀ ਹੈ। ਇਹ ਤੁਹਾਡੇ ਦੁਆਰਾ ਚੀਜ਼ਾਂ ਨੂੰ ਰੀਸਾਈਕਲ (ਮੁੜ-ਵਰਤੋਂ) ਕਰਨ ਦੇ ਤਰੀਕੇ ਵਿੱਚ ਸੁਧਾਰ ਕਰਨਾ, ਇੱਕ-ਵਾਰ-ਵਰਤੋਂ ਕੀਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ ਕਰਨ ਤੋਂ ਬਚਣਾ ਜਾਂ ਬਰਬਾਦ ਹੋਣ ਵਾਲੇ ਭੋਜਨ ਨੂੰ ਘਟਾਉਣਾ ਹੋ ਸਕਦਾ ਹੈ। ਕੋਈ ਪੰਜ ਆਸਾਨ ਚੀਜ਼ਾਂ ਲੱਭੋ ਜੋ ਤੁਸੀਂ ਫ਼ਰਕ ਲਿਆਉਣ ਲਈ ਕਰ ਸਕਦੇ ਹੋ। ਫਿਰ ਇੱਕ ਛੋਟਾ ਜਿਹਾ ਅਜਿਹਾ ਕੰਮ ਚੁਣੋ ਜੋ ਤੁਹਾਡੇ ਲਈ ਸਹੀ ਹੈ ਅਤੇ ਇਸਨੂੰ ਅੱਜ ਹੀ ਕਰਨਾ ਸ਼ੁਰੂ ਕਰੋ!

ਤੁਹਾਡੀ ਕੌਂਸਲ ਦੀ ਵੈੱਬਸਾਈਟ 'ਤੇ ਦੇਖੋ ਕਿ ਤੁਹਾਡੇ ਕੂੜੇਦਾਨਾਂ ਵਿੱਚ ਕੀ ਜਾਂਦਾ ਹੈ

ਰਹਿੰਦ-ਖੂੰਹਦ ਅਤੇ ਰੀਸਾਈਕਲਿੰਗ ਸੇਵਾਵਾਂ ਬਦਲ ਸਕਦੀਆਂ ਹਨ ਅਤੇ ਕਈ ਵਾਰ ਕੌਂਸਲਾਂ ਵਿਚਕਾਰ ਵੱਖੋ-ਵੱਖਰੀਆਂ ਹੁੰਦੀਆਂ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਕੌਂਸਲ ਦੀ ਕੂੜਾ-ਕਰਕਟ ਅਤੇ ਰੀਸਾਈਕਲਿੰਗ ਵੈੱਬਸਾਈਟ ਨੂੰ ਨਿਯਮਿਤ ਤੌਰ 'ਤੇ ਚੈੱਕ ਕਰੋ, ਤਾਂ ਜੋ ਤੁਸੀਂ ਜਾਣ ਸਕੋ ਕਿ ਤੁਹਾਡੇ ਕੂੜਾਦਾਨ ਵਿੱਚ ਕੀ ਜਾ ਸਕਦਾ ਹੈ ਅਤੇ ਕੀ ਨਹੀਂ ਜਾ ਸਕਦਾ ਹੈ।

ਇਹ ਯਕੀਨੀ ਬਣਾ ਕੇ ਕਿ ਸਹੀ ਚੀਜ਼ ਸਹੀ ਕੂੜੇਦਾਨ ਵਿੱਚ ਜਾ ਰਹੀ ਹੈ, ਤੁਸੀਂ ਸਾਨੂੰ ਹੋਰ ਉਪਯੋਗੀ ਸਾਧਨਾਂ ਨੂੰ ਮੁੜ ਪ੍ਰਾਪਤ ਕਰਨ ਅਤੇ ਦੁਬਾਰਾ ਵਰਤਣ ਵਿੱਚ ਮੱਦਦ ਕਰ ਸਕਦੇ ਹੋ ਤਾਂ ਜੋ ਇਹ ਘੱਟ ਮਾਤਰਾ ਵਿੱਚ ਘੱਟ ਲੈਂਡਫਿਲ ਵਿੱਚ ਜਾਣ। ਇਸਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੀਤੀ ਗਈ ਵਧੇਰੇ ਰੀਸਾਈਕਲਿੰਗ ਨੂੰ ਪਾਰਕ ਦੇ ਬੈਂਚਾਂ ਅਤੇ ਸੜਕਾਂ ਵਰਗੀਆਂ ਨਵੀਆਂ ਚੀਜ਼ਾਂ ਵਿੱਚ ਬਦਲਿਆ ਜਾ ਸਕਦਾ ਹੈ।

ਸੁਝਾਅ:

  • ਕੀ ਤੁਹਾਨੂੰ ਇਹ ਨਹੀਂ ਪਤਾ ਹੈ ਕਿ ਕਿਹੜੀ ਕੌਂਸਲ ਤੁਹਾਡੇ ਖੇਤਰ ਦਾ ਪ੍ਰਬੰਧਨ ਕਰਦੀ ਹੈ, ਜਾਂ ਤੁਹਾਡੀ ਕੌਂਸਲ ਕਿਹੜੀਆਂ ਰਹਿੰਦ-ਖੂੰਹਦ ਅਤੇ ਰੀਸਾਈਕਲਿੰਗ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ? ਕੌਂਸਲ ਕੂੜਾ-ਕਰਕਟ ਅਤੇ ਰੀਸਾਈਕਲਿੰਗ ਸੇਵਾਵਾਂ 'ਤੇ ਜਾ ਕੇ ਪਤਾ ਲਗਾਓ।
  • ਤੁਹਾਡੇ ਹਰੇਕ ਡੱਬੇ ਵਿੱਚੋਂ ਸਮੱਗਰੀ ਨੂੰ ਇੱਕ ਵੱਖਰੇ ਟਰੱਕ ਦੁਆਰਾ ਇਕੱਠਾ ਕੀਤਾ ਜਾਂਦਾ ਹੈ ਅਤੇ ਪ੍ਰੋਸੈਸਿੰਗ ਲਈ ਕਿਸੇ ਵੱਖਰੀ ਥਾਂ 'ਤੇ ਲਿਜਾਇਆ ਜਾਂਦਾ ਹੈ। ਤੁਹਾਡੀ ਰੀਸਾਈਕਲਿੰਗ ਜਿੱਥੇ ਲੈ ਕੇ ਜਾਈ ਜਾਂਦੀ ਹੈ ਉੱਥੇ ਜਾ ਕੇ ਇਹ ਪਤਾ ਲਗਾਓ ਕਿ ਤੁਹਾਡੀ ਰੀਸਾਈਕਲਿੰਗ ਇਕੱਠੀ ਕਰਨ ਤੋਂ ਬਾਅਦ ਕੀ ਹੁੰਦਾ ਹੈ।

ਜਦੋਂ ਤੁਸੀਂ ਘਰੋਂ ਬਾਹਰ ਜਾਂਦੇ ਹੋ ਤਾਂ ਆਪਣੀ ਮੁੜ ਵਰਤੋਂ ਯੋਗ ਪਾਣੀ ਦੀ ਬੋਤਲ ਲੈ ਕੇ ਜਾਣਾ ਯਾਦ ਰੱਖੋ

ਆਸਟ੍ਰੇਲੀਆਈ ਲੋਕ ਹਰ ਸਾਲ ਅਰਬਾਂ ਦੀ ਗਿਣਤੀ ਵਿੱਚ ਪਲਾਸਟਿਕ ਦੀਆਂ ਬੋਤਲਾਂ ਖਰੀਦਦੇ ਹਨ, ਅਤੇ ਉਹਨਾਂ ਨੂੰ ਬਣਾਉਣ ਅਤੇ ਟ੍ਰਾਂਸਪੋਰਟ ਕਰਨ ਲਈ ਬਹੁਤ ਸਾਰੀ ਊਰਜਾ ਅਤੇ ਸਾਧਨਾਂ ਜਿਵੇਂ ਕਿ ਪਾਣੀ ਅਤੇ ਤੇਲ ਦੀ ਲੋੜ ਹੁੰਦੀ ਹੈ। ਅਫ਼ਸੋਸ ਦੀ ਗੱਲ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੀਆਂ ਪਲਾਸਟਿਕ ਦੀਆਂ ਬੋਤਲਾਂ ਲੈਂਡਫਿਲ ਵਿੱਚ ਜਾਂਦੀਆਂ ਹਨ ਜਿੱਥੇ ਉਹਨਾਂ ਨੂੰ ਮਿੱਟੀ ਵਿੱਚ ਮਿਲਣ ਵਿੱਚ ਸੈਂਕੜੇ ਸਾਲ ਲੱਗ ਸਕਦੇ ਹਨ। ਉਹ ਸਾਡੇ ਜਲ ਮਾਰਗਾਂ ਵਿੱਚ ਕੂੜੇ ਦੇ ਰੂਪ ਵਿੱਚ ਵੀ ਆਉਂਦੀਆਂ ਹਨ ਜਿੱਥੇ ਉਹ ਜੰਗਲੀ ਜੀਵਣ, ਵਾਤਾਵਰਣ ਅਤੇ ਸਾਡੀ ਸਿਹਤ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੀਆਂ ਹਨ।

ਤੁਸੀਂ ਵਾਤਾਵਰਣ ਵਿੱਚ ਸੁੱਟੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਦੀ ਗਿਣਤੀ ਨੂੰ ਘਟਾਉਣ ਵਿੱਚ ਮੱਦਦ ਕਰ ਸਕਦੇ ਹੋ। ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਬਸ ਆਪਣੀ ਮੁੜ ਵਰਤੋਂ ਯੋਗ ਪਾਣੀ ਦੀ ਬੋਤਲ ਨਾਲ ਲੈ ਜਾਓ ਅਤੇ ਬੋਤਲਬੰਦ ਪਾਣੀ ਖਰੀਦਣ ਦੀ ਬਜਾਏ ਇਸਨੂੰ ਦੁਬਾਰਾ ਭਰੋ। ਇਸ ਨਾਲ ਉਪਯੋਗੀ ਸਾਧਨਾਂ ਦੀ ਬੱਚਤ ਹੋਵੇਗੀ ਅਤੇ ਤੁਹਾਡੇ ਪੈਸੇ ਵੀ ਬਚ ਸਕਦੇ ਹਨ!v

ਸੁਝਾਅ:

  • ਆਪਣੀ ਮੁੜ ਵਰਤੋਂ ਯੋਗ ਬੋਤਲ ਨੂੰ ਧੋਣ ਤੋਂ ਬਾਅਦ ਇਸਨੂੰ ਕਿਸੇ ਸੁਵਿਧਾਜਨਕ ਥਾਂ 'ਤੇ ਰੱਖ ਕੇ ਨਾਲ ਲੈ ਕੇ ਜਾਣ ਨੂੰ ਯਾਦ ਰੱਖਣਾ ਆਸਾਨ ਬਣਾਓ, ਜਿਵੇਂ ਕਿ ਤੁਹਾਡੇ ਬੈਗ ਵਿੱਚ ਜਾਂ ਜਿੱਥੇ ਤੁਸੀਂ ਆਪਣੀਆਂ ਚਾਬੀਆਂ ਰੱਖਦੇ ਹੋ। ਇਸ ਤਰ੍ਹਾਂ ਇਹ ਲੈ ਕੇ ਜਾਣ ਲਈ ਤਿਆਰ ਹੈ।
  • ਜਦੋਂ ਤੁਸੀਂ ਬਹੁਤ ਸਾਰੇ ਵਾਟਰ ਰੀਫਿਲ ਸਟੇਸ਼ਨਾਂ ਵਿੱਚੋਂ ਕਿਸੇ ਇੱਕ 'ਤੇ ਹੁੰਦੇ ਹੋ ਤਾਂ ਆਪਣੀ ਮੁੜ ਵਰਤੋਂ ਯੋਗ ਬੋਤਲ ਨੂੰ ਮੁਫ਼ਤ ਵਿੱਚ ਦੁਬਾਰਾ ਭਰੋ। ਟੈਪ ਫਾਈਂਡਰ (ਪਾਣੀ ਦੀ ਟੂਟੀ ਲੱਭਣ ਵਾਲੇ) ਦੀ ਵਰਤੋਂ ਕਰਕੇ ਆਪਣੇ ਨਜ਼ਦੀਕੀ ਟੂਟੀ ਵਾਲੇ ਪਾਣੀ ਦੇ ਟਿਕਾਣੇ ਦਾ ਪਤਾ ਲਗਾਓ।

ਹਫ਼ਤੇ ਦੇ ਕੰਮਕਾਜੀ ਦਿਨਾਂ ਦੌਰਾਨ ਰਾਤ ਦੇ ਖਾਣੇ ਦੇ ਸੱਦੇ ਦੀ ਯੋਜਨਾ ਬਣਾਓ

ਹਰ ਸਾਲ, ਹਰੇਕ ਔਸਤ ਵਿਕਟੋਰੀਅਨ ਪਰਿਵਾਰ ਲਗਭਗ $2,200 ਮੁੱਲ ਦਾ ਭੋਜਨ ਸੁੱਟਦਾ ਹੈ। ਇਸਦਾ ਜ਼ਿਆਦਾਤਰ ਹਿੱਸਾ ਲੈਂਡਫਿਲ ਵਿੱਚ ਸੁੱਟਿਆ ਜਾਂਦਾ ਹੈ ਜਿੱਥੇ ਇਹ ਗ੍ਰੀਨਹਾਊਸ ਗੈਸਾਂ ਬਣਾ ਸਕਦਾ ਹੈ, ਜਿਸ ਵਿੱਚ ਮੀਥੇਨ ਵੀ ਸ਼ਾਮਲ ਹੈ, ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਸਾਡੀ ਸਿਹਤ ਲਈ ਮਾੜੀਆਂ ਹਨ। ਜਦੋਂ ਅਸੀਂ ਭੋਜਨ ਦੀ ਬਰਬਾਦੀ ਕਰਦੇ ਹਾਂ, ਅਸੀਂ ਇਸ ਨੂੰ ਉਗਾਉਣ, ਬਣਾਉਣ, ਡੱਬਾ ਬੰਦ ਕਰਨ ਅਤੇ ਟ੍ਰਾਂਸਪੋਰਟ ਕਰਨ ਲਈ ਵਰਤੇ ਗਏ ਸਾਧਨਾਂ ਅਤੇ ਊਰਜਾ ਨੂੰ ਵੀ ਬਰਬਾਦ ਕਰਦੇ ਹਾਂ।

ਆਪਣੇ ਡਿਨਰ ਦੀ ਯੋਜਨਾ ਬਣਾ ਕੇ, ਤੁਸੀਂ ਆਪਣੇ ਹਫ਼ਤਾਵਾਰੀ ਖਰੀਦਦਾਰੀ ਬਿੱਲ 'ਤੇ ਪੈਸੇ ਬਚਾ ਸਕਦੇ ਹੋ, ਘਰ ਵਿੱਚ ਤੁਹਾਡੇ ਦੁਆਰਾ ਬਰਬਾਦ ਕੀਤੇ ਭੋਜਨ ਦੀ ਮਾਤਰਾ ਨੂੰ ਘਟਾ ਸਕਦੇ ਹੋ, ਅਤੇ ਕੁਦਰਤੀ ਸਾਧਨਾਂ ਨੂੰ ਬਚਾ ਸਕਦੇ ਹੋ।

ਸੁਝਾਅ:

  • ਭੋਜਨ ਨੂੰ ਬਰਬਾਦ ਕਰਨ ਤੋਂ ਬਚਣ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਇਹ ਹੈ ਕਿ ਤੁਸੀਂ ਤੁਹਾਡੇ ਘਰ ਵਿੱਚ ਪਹਿਲਾਂ ਤੋਂ ਮੌਜੂਦ ਖਾਣ-ਪੀਣ ਦੀਆਂ ਚੀਜ਼ਾਂ ਅਤੇ ਜਿੰਨ੍ਹਾਂ ਨੂੰ ਵਰਤਣ ਦੀ ਲੋੜ ਹੈ, ਉਨ੍ਹਾਂ ਦੇ ਅਨੁਸਾਰ ਹੀ ਆਪਣੇ ਭੋਜਨ ਦੀ ਯੋਜਨਾ ਬਣਾਓ।
  • ਆਪਣੇ ਪਰਿਵਾਰਕ ਕੈਲੰਡਰ ਦੀ ਜਾਂਚ ਕਰੋ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਉਸ ਹਫ਼ਤੇ ਰਾਤ ਦੇ ਖਾਣੇ ਲਈ ਕੌਣ ਘਰ ਵਿੱਚ ਰਹਿ ਰਿਹਾ ਹੈ, ਅਤੇ ਉਸ ਅਨੁਸਾਰ ਭੋਜਨ ਦੀ ਯੋਜਨਾ ਬਣਾਓ।

ਵਰਤੀਆਂ ਗਈਆਂ ਬੈਟਰੀਆਂ ਨੂੰ ਰੀਸਾਈਕਲਿੰਗ ਲਈ ਡ੍ਰੌਪ-ਆਫ ਪੁਆਇੰਟ 'ਤੇ ਲੈ ਜਾਓ

ਤੁਹਾਡੇ ਕਿਸੇ ਵੀ ਘਰੇਲੂ ਕੂੜੇ ਵਿੱਚ ਬੈਟਰੀਆਂ ਨਹੀਂ ਸੁੱਟੀਆਂ ਜਾ ਸਕਦੀਆਂ ਹਨ ਕਿਉਂਕਿ ਉਹ ਤੁਹਾਡੇ ਕੂੜੇ ਨੂੰ ਇਕੱਠਾ ਕਰਨ ਵਾਲੇ ਬਿਨ ਜਾਂ ਟਰੱਕਾਂ ਵਿੱਚ ਅੱਗ ਲੱਗਣ ਦਾ ਕਾਰਨ ਬਣ ਸਕਦੀਆਂ ਹਨ। ਉਹਨਾਂ ਵਿੱਚ ਜ਼ਹਿਰੀਲੇ ਪਦਾਰਥ ਵੀ ਹੁੰਦੇ ਹਨ ਜੋ ਤੁਹਾਡੇ, ਤੁਹਾਡੇ ਪਰਿਵਾਰ ਅਤੇ ਵਾਤਾਵਰਣ ਲਈ ਨੁਕਸਾਨਦੇਹ ਹੁੰਦੇ ਹਨ। ਇਸ ਲਈ ਤੁਹਾਨੂੰ ਕਦੇ ਵੀ ਆਪਣੇ ਘਰੇਲੂ ਕੂੜੇ-ਕਰਕਟ ਵਿੱਚ ਕਿਸੇ ਕਿਸਮ ਦੀ ਬੈਟਰੀ ਨਹੀਂ ਪਾਉਣੀ ਚਾਹੀਦੀ ਹੈ। ਇਸਦੀ ਬਜਾਏ ਉਹਨਾਂ ਨੂੰ ਰੀਸਾਈਕਲਿੰਗ ਲਈ ਕਿਸੇ ਡ੍ਰੌਪ-ਆਫ ਪੁਆਇੰਟ ਤੇ ਲੈ ਜਾਓ।

ਤੁਹਾਡੀਆਂ ਵਰਤੀਆਂ ਗਈਆਂ ਬੈਟਰੀਆਂ ਨੂੰ ਡ੍ਰੌਪ-ਆਫ ਪੁਆਇੰਟ 'ਤੇ ਲਿਜਾ ਕੇ, ਤੁਸੀਂ ਨੁਕਸਾਨਦੇਹ ਸਮੱਗਰੀਆਂ ਨੂੰ ਆਪਣੇ ਕੂੜੇਦਾਨਾਂ ਅਤੇ ਵਾਤਾਵਰਣ ਤੋਂ ਬਾਹਰ ਰੱਖਦੇ ਹੋ। ਇਸਦਾ ਇਹ ਮਤਲਬ ਵੀ ਹੈ ਕਿ ਉਪਯੋਗੀ ਸਾਧਨ ਮੁੜ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਨਵੀਂਆਂ ਚੀਜ਼ਾਂ ਜਿਵੇਂ ਕਿ ਮੈਟਲ ਟੂਲ, ਕੰਪਿਊਟਰ ਪਾਰਟਸ ਜਾਂ ਨਵੀਂ ਬੈਟਰੀਆਂ ਬਣਾਉਣ ਲਈ ਵਰਤੇ ਜਾ ਸਕਦੇ ਹਨ।

ਸੁਝਾਅ:

  • ਆਪਣੇ ਨਜ਼ਦੀਕੀ ਡ੍ਰੌਪ-ਆਫ ਪੁਆਇੰਟ ਨੂੰ ਲੱਭਣ ਲਈ ਬੀ-ਸਾਈਕਲ ਤੇ ਜਾਓ ਜਾਂ ਆਪਣੀ ਸਥਾਨਕ ਕੌਂਸਲ ਨਾਲ ਸੰਪਰਕ ਕਰੋ।
  • ਗ ਲੱਗਣ ਦੇ ਖ਼ਤਰੇ ਨੂੰ ਘਟਾਉਣ ਲਈ, ਬੈਟਰੀ ਟਰਮੀਨਲਾਂ 'ਤੇ ਗੈਰ-ਸੰਚਾਲਕ ਟੇਪ (ਜਿਵੇਂ ਕਿ ਡਕਟ ਟੇਪ, ਸਾਫ਼ ਸਟਿੱਕੀ ਟੇਪ ਜਾਂ ਇਲੈਕਟ੍ਰੀਕਲ ਟੇਪ) ਦਾ ਟੁਕੜਾ ਲਗਾਓ ਤਾਂ ਜੋ ਘਰ ਵਿੱਚ ਜਾਂ ਡ੍ਰੌਪ-ਆਫ ਵਿੱਚ ਸਟੋਰ ਕੀਤੇ ਜਾਣ 'ਤੇ ਉਹ ਹੋਰ ਬੈਟਰੀਆਂ ਨਾਲ ਲੱਗ ਕੇ ਸਪਾਰਕ ਨਾ ਹੋਣ। 'ਆਪਣੀਆਂ ਵਰਤੀਆਂ ਗਈਆਂ ਬੈਟਰੀਆਂ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਅਤੇ ਡ੍ਰੌਪ-ਆਫ ਦੇ ਤਰੀਕੇ' ਬਾਰੇ ਹੋਰ ਜਾਣੋ।

ਆਪਣੀਆਂ ਰੀਸਾਈਕਲਿੰਗ ਚੀਜ਼ਾਂ ਵਿਚੋਂ ਭੋਜਨ ਅਤੇ ਤਰਲ ਪਦਾਰਥ ਹਟਾਓ

ਰੀਸਾਈਕਲ ਕੀਤੇ ਜਾ ਸਕਣ ਵਾਲੇ ਡੱਬੇ ਦੇ ਅੰਦਰ ਬਚਿਆ ਕਿਸੇ ਵੀ ਤਰ੍ਹਾਂ ਦਾ ਭੋਜਨ ਜਾਂ ਤਰਲ ਕੂੜੇਦਾਨ ਵਿੱਚ, ਟਰੱਕ ਵਿੱਚ, ਅਤੇ ਰੀਸਾਈਕਲਿੰਗ ਸਹੂਲਤ ਵਿਚਲੀਆਂ ਦੂਜੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਉੱਤੇ ਫੈਲ ਸਕਦਾ ਹੈ। ਇਹ ਸਮੱਗਰੀ ਦੀ ਗੁਣਵੱਤਾ ਨੂੰ ਘਟਾ ਸਕਦਾ ਹੈ ਅਤੇ ਰੀਸਾਈਕਲਿੰਗ ਪ੍ਰਕਿਰਿਆ ਵਿੱਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਹ ਰੀਸਾਈਕਲ ਕੀਤੇ ਜਾਣ ਵਾਲੇ ਪੂਰੇ ਸਾਮਾਨ ਨੂੰ ਲੈਂਡਫਿਲ ਵਿੱਚ ਸੁੱਟੇ ਜਾਣ ਦਾ ਕਾਰਨ ਵੀ ਬਣ ਸਕਦਾ ਹੈ।

ਆਪਣੇ ਡੱਬਿਆਂ ਨੂੰ ਆਪਣੇ ਰੀਸਾਈਕਲਿੰਗ ਬਿਨ ਵਿੱਚ ਪਾਉਣ ਤੋਂ ਪਹਿਲਾਂ ਉਨ੍ਹਾਂ ਵਿੱਚੋਂ ਭੋਜਨ ਅਤੇ ਤਰਲ ਪਦਾਰਥਾਂ ਨੂੰ ਬਾਹਰ ਕੱਢ ਦਿਓ। ਇਹ ਪੂਰੇ ਲੋਡ (ਸਾਮਾਨ) ਨੂੰ ਸਾਫ਼ ਰੱਖਣ ਵਿੱਚ ਮੱਦਦ ਕਰੇਗਾ। ਇਸ ਤਰ੍ਹਾਂ ਅਸੀਂ ਆਪਣੀਆਂ ਰੀਸਾਈਕਲਿੰਗ ਕੀਤੀਆਂ ਵਧੇਰੇ ਵਸਤੂਆਂ ਨੂੰ ਨਵੀਆਂ ਚੀਜ਼ਾਂ ਜਿਵੇਂ ਕਿ ਪਾਰਕ ਬੈਂਚਾਂ ਅਤੇ ਇੱਥੋਂ ਤੱਕ ਕਿ ਸੜਕਾਂ ਵਿੱਚ ਵੀ ਬਦਲ ਸਕਦੇ ਹਾਂ।

ਸੁਝਾਅ:

  • ਤੁਹਾਡੇ ਵਲੋਂ ਰੀਸਾਈਕਲਿੰਗ ਕੀਤੀਆਂ ਜਾਣ ਵਾਲੀਆਂ ਵਸਤੂਆਂ ਦਾ ਸਾਫ਼-ਸੁਥਰੇ ਹੋਣਾ ਜ਼ਰੂਰੀ ਹੈ। ਬਸ ਕਿਸੇ ਵੀ ਬਚੇ ਭੋਜਨ ਨੂੰ ਹੂੰਝ ਦਿਓ ਜਾਂ ਕੋਈ ਵਾਧੂ ਤਰਲ ਡੋਲ੍ਹ ਦਿਓ ਜਾਂ ਉਹਨਾਂ ਨੂੰ ਹਲਕੇ ਜਿਹੇ ਪਾਣੀ ਨਾਲ ਸਾਫ਼ ਕਰੋ।
  • ਪਾਣੀ ਦੀ ਬੱਚਤ ਕਰਨ ਲਈ, ਆਪਣੇ ਭਾਂਡੇ ਧੋਣ ਵਾਲੇ ਯੰਤਰ ਜਾਂ ਖਾਣਾ ਪਕਾਉਣ ਲਈ ਵਰਤੇ ਗਏ ਪਾਣੀ ਵਿੱਚ ਤੁਹਾਡੇ ਵਲੋਂ ਰੀਸਾਈਕਲਿੰਗ ਕੀਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੋ।

ਕੀ ਤੁਸੀਂ ਆਪਣੇ ਛੋਟੇ ਕੰਮ ਦੀ ਚੋਣ ਕਰਨ ਲਈ ਤਿਆਰ ਹੋ?

ਇਹਨਾਂ ਵਰਗੇ ਛੋਟੇ ਕੰਮ ਹੀ ਇੱਕ ਵੱਡਾ ਪ੍ਰਭਾਵ ਪਾਉਣ ਲਈ ਹੁੰਦੇ ਹਨ। ਭਾਵੇਂ ਤੁਸੀਂ ਆਪਣੀਆਂ ਵਰਤੀਆਂ ਹੋਈਆਂ ਬੈਟਰੀਆਂ ਨੂੰ ਰੀਸਾਈਕਲਿੰਗ ਡ੍ਰੌਪ-ਆਫ ਪੁਆਇੰਟ 'ਤੇ ਲੈ ਜਾਂਦੇ ਹੋ ਜਾਂ ਆਪਣੇ ਹਫ਼ਤੇ ਦੇ ਦਿਨ ਦੇ ਖਾਣੇ ਦੀ ਯੋਜਨਾ ਬਣਾਉਂਦੇ ਹੋ, ਤੁਸੀਂ ਵੱਧ ਮਾਤਰਾ ਵਿੱਚ ਰੀਸਾਈਕਲ ਕਰਨ, ਕੁਦਰਤੀ ਸਾਧਨਾਂ ਨੂੰ ਬਚਾਉਣ, ਅਤੇ ਲੈਂਡਫਿਲ ਵਿੱਚ ਸੁੱਟੇ ਜਾਣ ਵਾਲੀ ਰਹਿੰਦ-ਖੂੰਹਦ ਦੀ ਮਾਤਰਾ ਨੂੰ ਘਟਾਉਣ ਵਿੱਚ ਮੱਦਦ ਕਰ ਰਹੇ ਹੋਵੋਗੇ।

ਅੱਜ ਹੀ ਆਪਣਾ ਛੋਟਾ ਜਿਹਾ ਕੰਮ ਚੁਣੋ ਅਤੇ ਵਿਕਟੋਰੀਆ ਦੇ ਟਿਕਾਊ ਭਵਿੱਖ 'ਤੇ ਵੱਡਾ ਪ੍ਰਭਾਵ ਪਾਉਣਾ ਸ਼ੁਰੂ ਕਰੋ।