ਇੱਕ ਛੋਟਾ ਜਿਹਾ ਕੰਮ ਵੱਡਾ ਪ੍ਰਭਾਵ ਪਾਉਂਦਾ ਹੈ
ਛੋਟੇ-ਛੋਟੇ ਕੰਮ, ਜਿਵੇਂ ਕਿ ਸਹੀ ਚੀਜ਼ਾਂ ਨੂੰ ਸਹੀ ਡੱਬਿਆਂ ਵਿੱਚ ਪਾਉਣਾ ਅਤੇ ਆਪਣੀਆਂ ਮੁੜ-ਵਰਤੋਂ ਯੋਗ ਵਸਤੂਆਂ ਜਿਵੇਂ ਕਿ ਮੁੜ-ਵਰਤੋਂ ਯੋਗ ਪਾਣੀ ਦੀ ਬੋਤਲ ਨੂੰ ਆਪਣੇ ਨਾਲ ਰੱਖਣਾ ਯਾਦ ਰੱਖਣਾ, ਵਿਕਟੋਰੀਆ ਦੇ ਚਿਰ-ਟਿਕਾਊ ਭਵਿੱਖ 'ਤੇ ਵੱਡਾ ਪ੍ਰਭਾਵ ਪਾਉਂਦੇ ਹਨ।
ਅਸੀਂ ਮਿਲ ਕੇ ਇੱਕ ਸਿਹਤਮੰਦ ਵਾਤਾਵਰਣ ਬਣਾ ਸਕਦੇ ਹਾਂ।
ਸਹੀ ਢੰਗ ਨਾਲ ਰੀਸਾਈਕਲ ਕਰਨਾ ਅਤੇ ਕੂੜੇ-ਕਰਕਟ ਨੂੰ ਘੱਟ ਕਰਨਾ ਸਿੱਖਣਾ ਮੁਸ਼ਕਲ ਲੱਗ ਸਕਦਾ ਹੈ, ਪਰ ਇਹ ਕੋਸ਼ਿਸ਼ ਕਰਕੇ ਦੇਖਣ ਲਾਇਕ ਹੈ।
ਵਿਕਟੋਰੀਆ ਕੂੜੇ-ਕਰਕਟ ਅਤੇ ਚੀਜ਼ਾਂ ਨੂੰ ਰੀਸਾਈਕਲ ਕਰਨ ਵਾਲੀਆਂ ਸੇਵਾਵਾਂ ਵਿੱਚ ਜੋ ਸੁਧਾਰ ਕਰ ਰਿਹਾ ਹੈ ਅਤੇ ਇਹ ਪਤਾ ਲਗਾਉਣ ਲਈ ਕਿ ਆਪਣੇ ਕੂੜੇ ਨੂੰ ਘਟਾਉਣਾ ਅਤੇ ਵਧੇਰੇ ਰੀਸਾਈਕਲ ਕਰਨਾ ਮਹੱਤਵਪੂਰਨ ਕਿਉਂ ਹੈ ਇਸ ਬਾਰੇ ਜਾਣਨ ਲਈ ਪੜ੍ਹਨਾ ਜਾਰੀ ਰੱਖੋ।
ਬਚੇ-ਖੁਚੇ ਭੋਜਨ ਨੂੰ ਆਪਣੇ FOGO (ਚਮਕਦਾਰ-ਹਰੇ ਢੱਕਣ ਵਾਲੇ) ਕੂੜੇਦਾਨ ਵਿੱਚ ਪਾਓ
ਜਦੋਂ ਤੁਸੀਂ ਆਪਣੇ FOGO ਕੂੜੇਦਾਨ ਵਿੱਚ ਬਚੇ-ਖੁਚੇ ਭੋਜਨ ਅਤੇ ਬਗ਼ੀਚੇ ਦੀ ਕਾਂਟ-ਛਾਂਟ ਨੂੰ ਪਾਉਂਦੇ ਹੋ, ਤਾਂ ਉਨ੍ਹਾਂ ਨੂੰ ਰੀਸਾਈਕਲ ਕਰਕੇ ਕੰਪੋਸਟ ਵਿੱਚ ਬਦਲਿਆ ਜਾ ਸਕਦਾ ਹੈ, ਜੋ ਕਿ ਇੱਕ ਕੁਦਰਤੀ ਖਾਦ ਹੈ, ਜੋ ਕਿ ਖੇਤਾਂ ਵਿੱਚ ਭੋਜਨ ਨੂੰ ਦੁਬਾਰਾ ਉਗਾਉਣ ਵਿੱਚ ਮੱਦਦ ਕਰਨ ਲਈ ਵਰਤੀ ਜਾਂਦੀ ਹੈ।
ਭਾਈਚਾਰਕ ਰਾਜਦੂਤ ਇੱਕ ਵੱਡਾ ਪ੍ਰਭਾਵ ਪਾ ਰਹੇ ਹਨ
ਦੇਖੋ ਕਿ ਤੁਹਾਡੇ ਭਾਈਚਾਰੇ ਵਿੱਚ ਲੋਕ ਕੂੜਾ-ਕਰਕਟ ਨੂੰ ਘਟਾਉਣ ਅਤੇ ਵਧੇਰੇ ਰੀਸਾਈਕਲ ਕਰਨ ਦੀਆਂ ਚੰਗੀਆਂ ਆਦਤਾਂ ਦਾ ਸਮਰਥਨ ਕਰਨ ਲਈ ਕੀ ਕੁੱਝ ਕਰ ਰਹੇ ਹਨ।
ਹਫ਼ਤੇ ਵਿੱਚ ਇੱਕ ਵਾਰ ਬਚਿਆ ਹੋਇਆ ਭੋਜਨ ਖਾਣ ਦੀ ਯੋਜਨਾ ਬਣਾਓ
ਹਫ਼ਤੇ ਵਿੱਚ ਇੱਕ ਵਾਰ ਬਚਿਆ ਹੋਇਆ ਖਾਣਾ ਖਾਣ ਦੀ ਯੋਜਨਾ ਬਣਾਉਣ ਨਾਲ ਭੋਜਨ ਨੂੰ ਕੂੜੇ-ਕਰਕਟ ਵਿੱਚ ਸੁੱਟੇ ਜਾਣ ਨੂੰ ਘੱਟ ਕਰਨ ਵਿੱਚ ਮੱਦਦ ਮਿਲਦੀ ਹੈ ਜੋ ਕੁਦਰਤੀ ਸਰੋਤਾਂ ਅਤੇ ਸਾਡੀ ਧਰਤੀ ਨੂੰ ਬਚਾਉਂਦਾ ਹੈ। ਨਾਲ ਹੀ ਇਹ ਤੁਹਾਡੇ ਪੈਸੇ ਵੀ ਬਚਾਉਂਦਾ ਹੈ!
ਰੀਸਾਈਕਲਿੰਗ ਪ੍ਰਣਾਲੀ ਵਿੱਚ ਸੁਧਾਰ ਹੋ ਰਿਹਾ ਹੈ
ਰਾਜ ਭਰ ਵਿੱਚ ਘਰੇਲੂ ਕੂੜੇ-ਕਰਕਟ ਅਤੇ ਚੀਜ਼ਾਂ ਨੂੰ ਰੀਸਾਈਕਲ ਕਰਨ ਵਾਲੀਆਂ ਸੇਵਾਵਾਂ ਅਤੇ ਸਹੂਲਤਾਂ ਵਿੱਚ ਸੁਧਾਰ ਹੋ ਰਿਹਾ ਹੈ। ਉਹ ਇੱਥੇ ਵਿਕਟੋਰੀਆ ਵਿੱਚ ਹੀ ਤੁਹਾਡੇ ਵੱਲੋਂ ਰੀਸਾਈਕਲ ਕਰਨ ਲਈ ਭੇਜੀਆਂ ਚੀਜ਼ਾਂ ਨੂੰ ਨਵੇਂ ਉਤਪਾਦ ਬਣਾਉਣ ਲਈ ਪਹਿਲਾਂ ਨਾਲੋਂ ਕਿਤੇ ਵੱਧ ਵਰਤੋਂ ਵਿੱਚ ਲਿਆਉਣਗੇ।
ਆਪਣੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਕੂੜੇਦਾਨ ਵਿੱਚ ਖੁੱਲ੍ਹਾ ਸੁੱਟੋ
ਆਪਣੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਕੂੜੇਦਾਨ ਵਿੱਚ ਖੁੱਲ੍ਹਾ ਸੁੱਟਣਾ ਅਤੇ ਲਿਫ਼ਾਫ਼ਿਆਂ ਵਿੱਚ ਨਾ ਪਾਉਣ ਦਾ ਮਤਲਬ ਹੈ ਕਿ ਤੁਹਾਡੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਇਕੱਠਾ ਕੀਤਾ ਅਤੇ ਨਿਪਟਾਇਆ ਜਾਂਦਾ ਹੈ ਅਤੇ ਫੁੱਟਪਾਥਾਂ ਅਤੇ ਸੜਕਾਂ ਵਰਗੀਆਂ ਨਵੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ।
ਕੂੜੇ ਨੂੰ ਘਟਾਉਣ ਅਤੇ ਚੀਜ਼ਾਂ ਰੀਸਾਈਕਲ ਕਰਨ ਨੂੰ ਵਧਾਉਣ ਲਈ ਹੋਰ ਸੁਝਾਅ
ਅਜਿਹੇ 5 ਸਧਾਰਨ ਕੰਮਾਂ ਨੂੰ ਲੱਭੋ ਜੋ ਤੁਸੀਂ ਕੂੜੇ ਨੂੰ ਘਟਾਉਣ, ਰੀਸਾਈਕਲ ਕਰਨ ਨੂੰ ਵਧਾਉਣ ਅਤੇ ਸਾਡੇ ਵਾਤਾਵਰਣ 'ਤੇ ਚੰਗਾ ਪ੍ਰਭਾਵ ਪਾਉਣ ਲਈ ਕਰ ਸਕਦੇ ਹੋ।
ਵਿਕਟੋਰੀਆ ਵਿੱਚ ਕੂੜੇ-ਕਰਕਟ ਨੂੰ ਨਿਪਟਾਉਣ ਅਤੇ ਰੀਸਾਈਕਲ ਕਰਨ ਦੀ ਪ੍ਰਣਾਲੀ ਵਿੱਚ ਸੁਧਾਰ ਹੋ ਰਿਹਾ ਹੈ
ਵਿਕਟੋਰੀਆ ਸਰਕਾਰ ਨੇ ਵਿਕਟੋਰੀਆ ਦੇ ਕੂੜਾ-ਕਰਕਟ ਨਿਪਟਾਰਾ ਅਤੇ ਰੀਸਾਈਕਲਿੰਗ ਉਦਯੋਗ ਵਿੱਚ ਸਭ ਤੋਂ ਵੱਡੀ ਤਬਦੀਲੀ ਅਤੇ ਸੁਧਾਰ ਕਰਨ ਲਈ 515 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਸ ਵਿੱਚ ਗੋਲਕਾਰੀ ਆਰਥਿਕਤਾ ਨੀਤੀ ਨੂੰ ਲਾਗੂ ਕਰਨ ਲਈ ਰੱਖੇ 380 ਮਿਲੀਅਨ ਡਾਲਰ ਵੀ ਸ਼ਾਮਲ ਹਨ, ਜੋ ਕਿ ਕੂੜੇ-ਕਰਕਟ ਨੂੰ ਘਟਾਏਗੀ, ਹੋਰ ਨੌਕਰੀਆਂ ਪੈਦਾ ਕਰੇਗੀ ਅਤੇ ਇੱਕ ਅਜਿਹੀ ਰੀਸਾਈਕਲ ਕਰਨ ਵਾਲੀ ਪ੍ਰਣਾਲੀ ਬਣਾਏਗੀ ਜਿਸ 'ਤੇ ਵਿਕਟੋਰੀਆ ਵਾਸੀ ਭਰੋਸਾ ਕਰ ਸਕਦੇ ਹਨ। ਤੁਸੀਂ ਇੱਥੇ ਕਲਿੱਕ ਕਰਕੇ ਅੰਗਰੇਜ਼ੀ ਵਿੱਚ ਉਪਲਬਧ ਨਵੀਂ 'ਰੀਸਾਈਕਲਿੰਗ ਵਿਕਟੋਰੀਆ: ਇੱਕ ਨਵੀਂ ਆਰਥਿਕ ਨੀਤੀ' ਬਾਰੇ ਪੜ੍ਹ ਸਕਦੇ ਹੋ।