ਆਪਣੀ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਕੂੜੇਦਾਨ ਵਿੱਚ ਖੁੱਲ੍ਹਾ ਸੁੱਟੋ ਨਾ ਕਿ ਲਿਫ਼ਾਫ਼ੇ ਵਿੱਚ।

Last updated: 1 August 2023
Share
ਗੋਰੀ ਚਮੜੀ ਵਾਲੇ ਅਤੇ ਨੀਲੀ ਕਮੀਜ਼ ਪਹਿਨੇ ਵਿਅਕਤੀ ਦੀਆਂ ਬਾਹਵਾਂ ਰਲਵੀਆਂ-ਮਿਲਵੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਦੇ ਡੱਬੇ ਨੂੰ ਪੀਲੇ ਰੀਸਾਈਕਲ ਕੂੜੇਦਾਨ ਵਿੱਚ ਪਲਟਾ ਰਹੀਆਂ ਹਨ।

ਵਾਤਾਵਰਨ 'ਤੇ ਵੱਡਾ ਪ੍ਰਭਾਵ ਪਾਉਣ ਲਈ ਛੋਟੇ-ਛੋਟੇ ਕੰਮ ਹੀ ਕਾਰਗਾਰ ਹੁੰਦੇ ਹਨ

ਸਿਰਫ਼ ਆਪਣੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਕੂੜੇਦਾਨ ਵਿੱਚ ਖੁੱਲ੍ਹਾ ਸੁੱਟ ਕੇ ਅਤੇ ਲਿਫ਼ਾਫ਼ੇ ਵਿੱਚ ਨਾ ਪਾ ਕੇ, ਤੁਸੀਂ ਆਪਣੀ ਕੌਂਸਲ ਲਈ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਇਕੱਠਾ ਕਰਨ ਅਤੇ ਅੱਗੇ ਪ੍ਰਕਿਰਿਆ ਕਰਨ ਨੂੰ ਆਸਾਨ ਬਣਾ ਰਹੇ ਹੋਵੋਗੇ। ਇਹ ਛੋਟਾ ਕੰਮ ਇਹ ਯਕੀਨੀ ਬਣਾਉਣ ਵਿੱਚ ਮੱਦਦ ਕਰੇਗਾ ਕਿ:

  • ਵਧੇਰੇ ਚੀਜ਼ਾਂ ਨੂੰ ਨਵੀਆਂ ਚੀਜ਼ਾਂ ਵਿੱਚ ਬਦਲਿਆ ਜਾ ਸਕਦਾ ਹੈ (ਜਿਵੇਂ ਕਿ ਸੜਕਾਂ, ਕੱਚ ਦੇ ਜਾਰ ਅਤੇ ਪਾਰਕ ਦੇ ਬੈਂਚ)
  • ਕੀਮਤੀ ਸਰੋਤ ਜ਼ਮੀਨ ਵਿੱਚ ਦੱਬੇ ਜਾਣ ਨਾਲ ਬਰਬਾਦ ਨਹੀਂ ਹੁੰਦੇ ਹਨ
  • ਨਵੇਂ ਜਾਂ ਕੱਚੇ ਮਾਲ ਦੀ ਵਰਤੋਂ ਕਰਨ ਨਾਲ ਵਾਤਾਵਰਣ 'ਤੇ ਪੈਣ ਵਾਲੇ ਪ੍ਰਭਾਵ ਘਟੇ ਹਨ।

ਇਹ ਮਾਇਨੇ ਕਿਉਂ ਰੱਖਦਾ ਹੈ

ਇਸ ਸਮੇਂ, ਵਿਕਟੋਰੀਆ ਦੇ 16% ਲੋਕ ਆਪਣੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਪਾਉਂਦੇ ਹਨ, ਜਿਸ ਨਾਲ ਇਹ ਘਰੇਲੂ ਰੀਸਾਈਕਲਿੰਗ ਕੂੜੇਦਾਨ ਵਿੱਚ (ਸਸਟੇਨੇਬਿਲਟੀ ਵਿਕਟੋਰੀਆ, ਰੀਸਾਈਕਲਿੰਗ ਵਿਕਟੋਰੀਆ ਮੁਹਿੰਮ ਬੇਸਲਾਈਨ ਰਿਸਰਚ, ਜੁਲਾਈ 2021) ਅਨੁਸਾਰ ਇੱਕ ਦੂਸ਼ਿਤ ਕਰਨ ਦਾ ਪ੍ਰਮੁੱਖ ਕਾਰਨ ਹੈ।

ਕੂੜੇ ਵਿੱਚ ਗੰਦਗੀ ਉਦੋਂ ਵਾਪਰਦੀ ਹੈ ਜਦੋਂ ਜਿਹੜੀਆਂ ਚੀਜ਼ਾਂ ਰੀਸਾਈਕਲ ਨਹੀਂ ਕੀਤੀਆਂ ਜਾ ਸਕਦੀਆਂ ਉਨ੍ਹਾਂ ਨੂੰ ਚੀਜ਼ਾਂ ਨੂੰ ਰੀਸਾਈਕਲ ਕਰਨ ਵਾਲੇ ਕੂੜੇਦਾਨ ਵਿੱਚ ਸੁੱਟਿਆ ਜਾਂਦਾ ਹੈ। ਇਹ ਰੀਸਾਈਕਲ ਨਾ ਹੋਣ ਯੋਗ ਵਸਤੂਆਂ ਰੀਸਾਈਕਲ ਹੋਣ ਇਹ ਚੀਜ਼ਾਂ ਨੂੰ ਪ੍ਰੋਸੈਸ ਕੀਤੇ ਜਾਣ ਅਤੇ ਨਵੀਆਂ ਚੀਜ਼ਾਂ ਵਿੱਚ ਬਦਲਣ ਤੋਂ ਰੋਕ ਸਕਦੀਆਂ ਹਨ। ਗੰਦਗੀ ਕਾਰਨ ਰੀਸਾਈਕਲ ਕਰਨ ਯੋਗ ਚੀਜ਼ਾਂ ਦੇ ਪੂਰੇ ਟਰੱਕ ਨੂੰ ਜ਼ਮੀਨ ਵਿੱਚ ਦੱਬੇ ਜਾਣ ਲਈ ਭੇਜਿਆ ਜਾ ਸਕਦਾ ਹੈ।

ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚਲੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਸੁਵਿਧਾਵਾਂ ਵਿੱਚ ਛਾਂਟੀ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ:

  • ਪਲਾਸਟਿਕ ਦੇ ਲਿਫ਼ਾਫ਼ੇ ਮਸ਼ੀਨਾਂ ਵਿੱਚ ਫਸ ਸਕਦੇ ਹਨ ਅਤੇ ਉਪਕਰਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ
  • ਇਹ ਉਹਨਾਂ ਕਰਮਚਾਰੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਂਦਾ ਹੈ ਜੋ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਛਾਂਟਦੇ ਹਨ ਕਿਉਂਕਿ ਲਿਫ਼ਾਫ਼ੇ ਵਿਚਲੀ ਸਮੱਗਰੀ ਦਿਖਾਈ ਨਹੀਂ ਦਿੰਦੀ ਅਤੇ ਇਸ ਵਿੱਚ ਤਿੱਖੀਆਂ ਵਸਤੂਆਂ ਹੋ ਸਕਦੀਆਂ ਹਨ।

ਆਪਣੀ ਰੀਸਾਈਕਲਿੰਗ ਵਿੱਚ ਬਦਲਾਅ ਲਿਆਉਣਾ

ਰੀਸਾਈਕਲ ਕਰਨ ਦੀ ਤਕਨਾਲੋਜੀ ਨੇ ਪਿਛਲੇ ਕੁੱਝ ਸਾਲਾਂ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਸਹੀ ਢੰਗ ਨਾਲ ਕੂੜੇਦਾਨ ਵਿੱਚ ਸੁੱਟਣ ਨਾਲ, ਤੁਹਾਡੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ:

  • ਕੱਚ ਦੀਆਂ ਬੋਤਲਾਂ ਤੋਂ ਸੜਕਾਂ ਦਾ ਅਧਾਰ ਬਣਾਉਣ ਵਿੱਚ ਬਦਲਿਆ ਜਾ ਸਕਦਾ ਹੈ
  • ਪਲਾਸਟਿਕ ਦੇ ਦੁੱਧ ਅਤੇ ਸ਼ੈਂਪੂ ਦੀਆਂ ਬੋਤਲਾਂ ਤੋਂ ਪੌਦਿਆਂ ਦੇ ਗਮਲਿਆਂ ਅਤੇ ਪਿਕਨਿਕ ਵਾਲੇ ਮੇਜ਼ਾਂ ਵਿੱਚ ਬਦਲਿਆ ਜਾ ਸਕਦਾ ਹੈ
  • ਕਾਗਜ਼ ਅਤੇ ਗੱਤੇ ਨੂੰ ਉਸਾਰੀ ਲਈ ਪਲਾਸਟਰਬੋਰਡ ਵਿੱਚ ਬਦਲਿਆ ਜਾ ਸਕਦਾ ਹੈ।

ਸੁਝਾਅ ਅਤੇ ਨੁਕਤੇ

ਆਪਣੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਕਿਸੇ ਟੋਕਰੀ, ਪਲਾਸਟਿਕ ਦੇ ਟੱਬ ਜਾਂ ਗੱਤੇ ਦੇ ਡੱਬੇ ਵਿੱਚ ਇਕੱਠਾ ਕਰੋ

ਇੱਕ ਵਾਰ ਜਦੋਂ ਤੁਹਾਡੀ ਟੋਕਰੀ ਭਰ ਜਾਂਦੀ ਹੈ, ਤਾਂ ਇਸ ਸਮੱਗਰੀ ਨੂੰ ਆਪਣੇ ਘਰੇਲੂ ਰੀਸਾਈਕਲਿੰਗ ਕੂੜੇਦਾਨ ਵਿੱਚ ਖ਼ਾਲੀ ਕਰੋ ਤਾਂ ਕਿ ਸਾਰੀਆਂ ਵਸਤੂਆਂ ਵੱਖੋ-ਵੱਖਰੀਆਂ ਜਾਣ।

ਕੂੜੇਦਾਨਾਂ ਦੀ ਬਦਬੂ ਨੂੰ ਘਟਾਓ

ਡੱਬਿਆਂ ਵਿੱਚੋਂ ਭੋਜਨ ਜਾਂ ਤਰਲ ਨੂੰ ਖੰਘਾਲਣਾ ਅਤੇ ਖੁਰਚ ਕੇ ਸੁੱਟਣਾ ਬਦਬੂ ਨੂੰ ਰੋਕ ਸਕਦਾ ਹੈ ਅਤੇ ਤੁਹਾਡੇ ਚੀਜ਼ਾਂ ਨੂੰ ਰੀਸਾਈਕਲ ਵਾਲੇ ਕੂੜੇਦਾਨ ਨੂੰ ਸਾਫ਼ ਰੱਖ ਸਕਦਾ ਹੈ। ਫ਼ਿਰ ਤੁਹਾਨੂੰ ਆਪਣੀ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਸੁੱਟਣ ਲਈ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ।

ਇਹ ਪਤਾ ਕਰਨ ਲਈ ਕਿ ਤੁਹਾਡੇ ਚੀਜ਼ਾਂ ਨੂੰ ਰੀਸਾਈਕਲ ਵਾਲੇ ਕੂੜੇਦਾਨ ਵਿੱਚ ਕੀ ਸੁੱਟਿਆ ਜਾ ਸਕਦਾ ਹੈ, ਆਪਣੀ ਕੌਂਸਲ ਤੋਂ ਪਤਾ ਕਰੋ

ਕੂੜਾ-ਕਰਕਟ ਅਤੇ ਚੀਜ਼ਾਂ ਨੂੰ ਰੀਸਾਈਕਲ ਕਰਨ ਵਾਲੀਆਂ ਸੇਵਾਵਾਂ ਕੌਂਸਲਾਂ ਵਿੱਚ ਬਦਲ ਸਕਦੀਆਂ ਹਨ ਅਤੇ ਵੱਖੋ-ਵੱਖਰੀਆਂ ਹੋ ਸਕਦੀਆਂ ਹਨ, ਇਸ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਹਾਡੀ ਕੌਂਸਲ ਕੀ ਸਵੀਕਾਰ ਕਰ ਸਕਦੀ ਹੈ। ਆਪਣੀ ਕੌਂਸਲ ਦੀ ਕੂੜਾ-ਕਰਕਟ ਅਤੇ ਚੀਜ਼ਾਂ ਨੂੰ ਰੀਸਾਈਕਲ ਕਰਨ ਸੰਬੰਧੀ ਸਲਾਹ ਲੱਭਣ ਵਿੱਚ ਤੁਹਾਡੀ ਮੱਦਦ ਕਰਨ ਲਈ ਅੰਗਰੇਜ਼ੀ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਕੁੱਝ ਚੀਜ਼ਾਂ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ, ਪਰ ਤੁਹਾਡੇ ਕੂੜੇਦਾਨਾਂ ਵਿੱਚ ਨਹੀਂ

ਹਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ ਭਾਵੇਂ ਉਹ ਤੁਹਾਡੇ ਰੀਸਾਈਕਲ ਕਰਨ ਵਾਲੇ ਕੂੜੇਦਾਨ ਵਿੱਚ ਨਾ ਜਾਣ। ਉਦਾਹਰਨ ਲਈ, ਸੈੱਲ (ਬੈਟਰੀਆਂ) ਘਰ ਵਿੱਚ ਤੁਹਾਡੇ ਚੀਜ਼ਾਂ ਰੀਸਾਈਕਲ ਕਰਨ ਵਾਲੇ ਕੂੜੇਦਾਨ ਜਾਂ ਆਮ ਕੂੜੇਦਾਨ ਵਿੱਚ ਨਹੀਂ ਜਾ ਸਕਦੀਆਂ ਪਰ ਉਹਨਾਂ ਨੂੰ ਸਥਾਨਕ ਲਾਇਬ੍ਰੇਰੀ, ਸੁਪਰਮਾਰਕੀਟ ਜਾਂ ਆਫਿਸਵਰਕਸ ਵਰਗੇ ਡਰਾਪ-ਆਫ਼ ਪੁਆਇੰਟ 'ਤੇ ਲਿਜਾ ਕੇ ਰੀਸਾਈਕਲ ਕੀਤਾ ਜਾ ਸਕਦਾ ਹੈ।

ਬਹੁਤ ਜ਼ਿਆਦਾ ਜ਼ਹਿਰੀਲੀਆਂ ਚੀਜ਼ਾਂ, ਜਿਵੇਂ ਕਿ ਰਸਾਇਣਾਂ, ਨੂੰ ਕਦੇ ਵੀ ਤੁਹਾਡੇ ਕੂੜੇਦਾਨਾਂ ਵਿੱਚ ਨਹੀਂ ਪਾਉਣਾ ਚਾਹੀਦਾ ਜਾਂ ਨਾਲੀ ਵਿੱਚ ਨਹੀਂ ਪਾਉਣਾ ਚਾਹੀਦਾ ਹੈ।

ਜ਼ਹਿਰੀਲੀਆਂ ਘਰੇਲੂ ਵਸਤੂਆਂ ਦੇ ਨਿਪਟਾਰੇ ਅਤੇ ਤੁਸੀਂ ਉਹ ਚੀਜ਼ਾਂ ਕਿੱਥੇ ਲਿਜਾ ਜਾਂ ਭੇਜ ਸਕਦੇ ਹੋ ਜੋ ਤੁਹਾਡੇ ਚੀਜ਼ਾਂ ਰੀਸਾਈਕਲ ਕਰਨ ਵਾਲੇ ਕੂੜੇਦਾਨ ਜਾਂ ਆਮ ਕੂੜੇਦਾਨ ਵਿੱਚ ਨਹੀਂ ਜਾ ਸਕਦੀਆਂ ਹਨ ਉਨ੍ਹਾਂ ਬਾਰੇ ਪਤਾ ਲਗਾਉਣ ਲਈ ਆਪਣੀ ਸਥਾਨਕ ਕੌਂਸਲ ਦੀ ਵੈੱਬਸਾਈਟ 'ਤੇ ਜਾਓ।